Commerce Carnival-2024 celebrated at Multani Mal Modi College
Patiala: 12 November, 2024
The Post-graduate Department of Commerce, Multani Mal Modi College Patiala organized two-days Commerce carnival to mark the recent transformations and innovations in the field of commerce and business and also to provide a platform to the students of the department to display their talents, skills and potential. In this carnival students participated in various well- designed competitions and events such as Project demonstrations, singing competitions, Dancing competition, Ad-mad show, Documentary making, Elocution and many other events The chief guest in the valedictory function of this carnival was Dr. B. B. Singla, Additional Controller, Punjabi university, Patiala.
Inaugurating the carnival Principal Dr. Neeraj Goyal congratulated the Commerce Department and said that global markets are shifting to data driven economies and AI assisted business. He said that the theme of Commerce Day 2024 emphasizes the critical role of Artificial Intelligence (AI) in driving economic growth, addressing challenges such as misinformation, discrimination, and privacy violations.
Prof. Neena Sareen,Dean, Co-curricular activities and Head, Commerce Department while addressing the students told that the department is committed to enhance the skills, potential and abilities of our students so that they can compete in the competitive global markets of commerce and business. She also motivated the students to enhance their artistic and creative skills for long term success.
The chief guest Dr.B.B.Singla appreciated the performances of the carnival and said that the competitions and activities of carnival highlights the importance of fostering awareness around responsible business practices and modern age technical advancements like AI while recognizing the contributions of commerce to everyday life.
In ‘Project Demonstration’ the project on ‘Bio-fuel’ won the first position while the projects on ‘Ambani Wedding’ and ‘Zero-waste Industry’ stood second. The third position was won jointly by a project on ‘All about stocks’ and ‘Theka Coffee: The success story’.
In Documentary film making Meenakshi stood first with the depiction of struggles and challenges of the residents of a old age home. The second position in this competition was jointly won by Manish and the team of students consisting Jashan Sandhu, Vishal Randhawa and Parthpreet Singh who beautifully demonstrated the different manuals and protocols used in the Fire safety and highlighted the role of support staff in our college.
The ‘Modilites’ team won the first position in the unique event the ‘Ad-mad show’ while team ‘Creamy’ stood second.
In Elocution contest the first position was won by Mukti on the topic, ‘Bangladesh political upheaval and its impact on India’. The second position in this event was won by Jasleen on the topic, ‘Understanding consumer psychology in the digital age.’ while Naina begged the third position with the topic, ‘Privatization in the Defense and space sectors’.
In Solo Dancing the first position was jointly won by Arshpreet and Tanvi while Sakshi, Jayantika and Stuti stood second respectively.
In the group dances the first position begged by team of Harmanjot, Romanpreet, Latika and Kunjaljot.
In Solo Singing Ritika stood first and Karamanpreet won the second position.
In a special competition ‘Treasure hunt’ the team ‘Quest quenches’ won the first position and the team, ‘Path Finders’ bagged the second position
The students from Commerce Department, Mukti, Diya Singla, Avneet kaur, Gaganpreet kaur, Kanshika, Nidhi Tiwari and Naina Goyal conducted the stage during the carnival.
The judges for these competitions were Prof. Neena Sareen, Prof. Parminder Kaur, Dr.Deepika Singla, Dr. Amandeep Kaur, Dr.Gagandeep Kaur, Dr. Gaurav Gupta, Prof. Paramjeet Kaur, Dr. Bhushan. k.Chawla, Prof. Mandeep Kaur, Prof. Vijeta, Prof. Sonia, Prof. Ravneet kaur, Prof Manjot kaur, Prof. Harsimran Kaur and Prof. Diksha.
The prizes were distributed by the Principal Dr. Neeraj Goyal, the chief guest Dr.B.B.K Singla and Prof. Neena Sareen.
ਮੁਲਤਾਨੀ ਮੱਲ ਮੋਦੀ ਕਾਲਜ ਵਿਖੇ ਕਾਮਰਸ ਕਾਰਨੀਵਲ-2024 ਮਨਾਇਆ ਗਿਆ
ਪਟਿਆਲਾ: 12 ਨਵੰਬਰ, 2024
ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਦੇ ਪੋਸਟ-ਗ੍ਰੈਜੂਏਟ ਕਾਮਰਸ ਵਿਭਾਗ ਨੇ ਵਣਜ ਅਤੇ ਕਾਰੋਬਾਰ ਦੇ ਖੇਤਰ ਵਿੱਚ ਹਾਲ ਹੀ ਦੇ ਬਦਲਾਵਾਂ ਅਤੇ ਨਵੀਨਤਾਵਾਂ ਨੂੰ ਦਰਸਾਉਣ ਲਈ ਅਤੇ ਵਿਭਾਗ ਦੇ ਵਿਦਿਆਰਥੀਆਂ ਨੂੰ ਆਪਣੀ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਨ ਲਈ ਇੱਕ ਪਲੇਟਫਾਰਮ ਪ੍ਰਦਾਨ ਕਰਨ ਦੇ ਉਦੇਸ਼ ਨਾਲ ਦੋ ਦਿਨਾਂ ਕਾਮਰਸ ਕਾਰਨੀਵਲ ਦਾ ਆਯੋਜਨ ਕੀਤਾ।ਇਸ ਕਾਰਨੀਵਲ ਵਿੱਚ ਵਿਦਿਆਰਥੀਆਂ ਨੇ ਵੱਖ-ਵੱਖ ਸੁਚੱਜੇ ਢੰਗ ਨਾਲ ਤਿਆਰ ਕੀਤੇ ਮੁਕਾਬਲਿਆਂ ਅਤੇ ਈਵੈਂਟਾਂ ਜਿਵੇਂ ਕਿ ਪ੍ਰੋਜੈਕਟਾਂ ਦਾ ਪ੍ਰਦਰਸ਼ਨ, ਗਾਇਨ ਮੁਕਾਬਲੇ, ਡਾਂਸਿੰਗ ਮੁਕਾਬਲੇ, ਐਡ-ਮੈਡ ਸ਼ੋਅ, ਡਾਕੂਮੈਂਟਰੀ ਮੇਕਿੰਗ, ਭਾਸ਼ਣ ਕਲਾ ਅਤੇ ਹੋਰ ਕਈ ਈਵੈਂਟਸ ਵਿੱਚ ਭਾਗ ਲਿਆ।ਇਸ ਕਾਰਨੀਵਲ ਦੇ ਸਮਾਪਤੀ ਸਮਾਰੋਹ ਵਿੱਚ ਮੁੱਖ ਮਹਿਮਾਨ ਵੱਜੋਂ ਡਾ.ਬੀ.ਬੀ.ਸਿੰਗਲਾ, ਐਡੀਸ਼ਨਲ ਕੰਟਰੋਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਸ਼ਿਰਕਤ ਕੀਤੀ।
ਇਸ ਕਾਰਨੀਵਲ ਦਾ ਉਦਘਾਟਨ ਕਰਦੇ ਹੋਏ ਪ੍ਰਿੰਸੀਪਲ ਡਾ. ਨੀਰਜ ਗੋਇਲ ਨੇ ਕਾਮਰਸ ਵਿਭਾਗ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਗਲੋਬਲ ਬਜ਼ਾਰ ਡਾਟਾ ਸੰਚਾਲਿਤ ਅਰਥਵਿਵਸਥਾਵਾਂ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਨਾਲ ਸਬੰਧਿਤ ਕਾਰੋਬਾਰਾਂ ਵੱਲ ਸ਼ਿਫਟ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਵਣਜ ਦਿਵਸ 2024 ਦਾ ਥੀਮ ਆਰਥਿਕ ਵਿਕਾਸ ਨੂੰ ਅੱਗੇ ਵਧਾਉਣ, ਗਲਤ ਜਾਣਕਾਰੀ, ਭੇਦਭਾਵ ਅਤੇ ਗੋਪਨੀਯਤਾ ਦੀ ਉਲੰਘਣਾ ਵਰਗੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਨਾਲ ਵਿਅਕਤੀਗਤ ਹੁਨਰਾਂ ਦੀ ਅਹਿਮ ਭੂਮਿਕਾ ‘ਤੇ ਜ਼ੋਰ ਦਿੰਦਾ ਹੈ।
ਪ੍ਰੋ. ਨੀਨਾ ਸਰੀਨ, ਡੀਨ, ਸਹਿ-ਪਾਠਕ੍ਰਮ ਗਤੀਵਿਧੀਆਂ ਅਤੇ ਮੁਖੀ, ਕਾਮਰਸ ਵਿਭਾਗ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਵਿਭਾਗ ਸਾਡੇ ਵਿਦਿਆਰਥੀਆਂ ਦੇ ਹੁਨਰ, ਸਮਰੱਥਾ ਅਤੇ ਕਾਬਲੀਅਤ ਨੂੰ ਨਿਖਾਰਨ ਲਈ ਵਚਨਬੱਧ ਹੈ ਤਾਂ ਜੋ ਉਹ ਵਣਜ ਦੇ ਵਿਸ਼ਵ ਪੱਧਰੀ ਬਾਜ਼ਾਰਾਂ ਵਿੱਚ ਮੁਕਾਬਲਾ ਕਰ ਸਕਣ।ਉਹਨਾਂ ਨੇ ਵਿਦਿਆਰਥੀਆਂ ਨੂੰ ਚਿਰ-ਸਦੀਵੀ ਸਫਲਤਾ ਲਈ ਆਪਣੇ ਕਲਾਤਮਕ ਅਤੇ ਰਚਨਾਤਮਕ ਹੁਨਰ ਨੂੰ ਵਧਾਉਣ ਲਈ ਵੀ ਪ੍ਰੇਰਿਤ ਕੀਤਾ।
ਇਸ ਕਾਨੀਵਲ ਦੇ ਮੁੱਖ ਮਹਿਮਾਨ ਡਾ.ਬੀ.ਬੀ.ਸਿੰਗਲਾ ਨੇ ਕਾਰਨੀਵਲ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਕਾਰਨੀਵਲ ਵਿੱਚ ਕਰਵਾਏ ਗਏ ਮੁਕਾਬਲੇ ਅਤੇ ਗਤੀਵਿਧੀਆਂ ਰੋਜ਼ਾਨਾ ਜੀਵਨ ਵਿੱਚ ਵਪਾਰ ਦੇ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ਜ਼ਿੰਮੇਵਾਰ ਕਾਰੋਬਾਰੀ ਅਭਿਆਸਾਂ ਅਤੇ ਆਧੁਨਿਕ ਯੁੱਗ ਦੀਆਂ ਤਕਨੀਕੀ ਤਰੱਕੀਆਂ ਬਾਰੇ ਜਾਗਰੂਕਤਾ ਵਧਾਉਣ ਦੇ ਮਹੱਤਵ ਨੂੰ ਉਜਾਗਰ ਕਰਦੀਆਂ ਹਨ।
‘ਪ੍ਰੋਜੈਕਟ ਡੈਮੋਸਟ੍ਰੇਸ਼ਨ’ ਵਿੱਚ ‘ਬਾਇਓ-ਫਿਊਲ’ ‘ਤੇ ਆਧਾਰਿਤ ਪ੍ਰੋਜੈਕਟ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਜਦੋਂ ਕਿ ‘ਅੰਬਾਨੀ ਵੈਡਿੰਗ’ ਅਤੇ ‘ਜ਼ੀਰੋ-ਵੇਸਟ ਇੰਡਸਟਰੀ’ ਦੇ ਪ੍ਰੋਜੈਕਟ ਦੂਜੇ ਸਥਾਨ ‘ਤੇ ਰਹੇ। ਤੀਜਾ ਸਥਾਨ ਸਾਂਝੇ ਤੌਰ ‘ਤੇ ‘ਆਲ ਅਬਾਊਟ ਸਟਾਕ’ ਅਤੇ ‘ਥੇਕਾ ਕੌਫੀ: ਸਫਲਤਾ ਦੀ ਕਹਾਣੀ’ ਤੇ ਬਣੇ ਪ੍ਰੋਜੈਕਟ ਦੁਆਰਾ ਜਿੱਤਿਆ ਗਿਆ।
ਦਸਤਾਵੇਜ਼ੀ ਫਿਲਮ ਬਣਾਉਣ ਵਿੱਚ ਮੀਨਾਕਸ਼ੀ ਇੱਕ ਬਿਰਧ ਆਸ਼ਰਮ ਦੇ ਨਿਵਾਸੀਆਂ ਦੇ ਸੰਘਰਸ਼ਾਂ ਅਤੇ ਚੁਣੌਤੀਆਂ ਦੇ ਚਿੱਤਰਣ ਕਰਕੇ ਪਹਿਲੇ ਸਥਾਨ ‘ਤੇ ਰਹੀ। ਇਸ ਮੁਕਾਬਲੇ ਵਿੱਚ ਦੂਸਰਾ ਸਥਾਨ ਮਨੀਸ਼ ਅਤੇ ਜਸ਼ਨ ਸੰਧੂ, ਵਿਸ਼ਾਲ ਰੰਧਾਵਾ ਅਤੇ ਪਰਥਪ੍ਰੀਤ ਸਿੰਘ ਵਿਦਿਆਰਥੀਆਂ ਦੀ ਟੀਮ ਨੇ ਸਾਂਝੇ ਤੌਰ ‘ਤੇ ਜਿੱਤਿਆ, ਜਿਨ੍ਹਾਂ ਨੇ ਫਾਇਰ ਸੇਫਟੀ ਵਿੱਚ ਵਰਤੇ ਗਏ ਵੱਖ-ਵੱਖ ਮੈਨੂਅਲ ਅਤੇ ਪ੍ਰੋਟੋਕੋਲਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਕਾਲਜ ਵਿੱਚ ‘ਸਹਾਇਕ ਸਟਾਫ ਦੀ ਭੂਮਿਕਾ’ ਨੂੰ ਉਜਾਗਰ ਕੀਤਾ।
‘ਮੋਡੀਲਾਈਟਸ’ ਟੀਮ ਨੇ ਇਸ ਮੌਕੇ ਤੇ ਆਯੋਜਿਤ ਵਿਲੱਖਣ ਈਵੈਂਟ ‘ਐਡ-ਮੈਡ ਸ਼ੋਅ’ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਜਦੋਂਕਿ ਟੀਮ ‘ਕ੍ਰੀਮੀ’ ਦੂਜੇ ਸਥਾਨ ‘ਤੇ ਰਹੀ।
ਭਾਸ਼ਣ ਮੁਕਾਬਲੇ ਵਿੱਚ ਮੁਕਤੀ ਨੇ ‘ਬੰਗਲਾਦੇਸ਼ ਦੀ ਸਿਆਸੀ ਉਥਲ-ਪੁਥਲ ਅਤੇ ਭਾਰਤ ‘ਤੇ ਇਸ ਦਾ ਪ੍ਰਭਾਵ’ ਵਿਸ਼ੇ ‘ਤੇ ਪਹਿਲਾ ਸਥਾਨ ਹਾਸਲ ਕੀਤਾ। ਇਸ ਈਵੈਂਟ ਵਿੱਚ ਜਸਲੀਨ ਨੇ ‘ਡਿਜ਼ੀਟਲ ਯੁੱਗ ਵਿੱਚ ਖਪਤਕਾਰ ਮਨੋਵਿਗਿਆਨ ਦੀ ਸਮਝ’ ਵਿਸ਼ੇ ‘ਤੇ ਦੂਜਾ ਸਥਾਨ ਹਾਸਲ ਕੀਤਾ, ਜਦੋਂ ਕਿ ਨੈਨਾ ਨੇ ‘ਰੱਖਿਆ ਅਤੇ ਪੁਲਾੜ ਖੇਤਰਾਂ ਵਿੱਚ ਨਿੱਜੀਕਰਨ’ ਵਿਸ਼ੇ ਨਾਲ ਤੀਜਾ ਸਥਾਨ ਹਾਸਲ ਕੀਤਾ।
ਸੋਲੋ ਡਾਂਸਿੰਗ ਮੁਕਾਬਲੇ ਵਿੱਚ ਅਰਸ਼ਪ੍ਰੀਤ ਅਤੇ ਤਨਵੀ ਨੇ ਸਾਂਝੇ ਤੌਰ ਤੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਸਾਕਸ਼ੀ, ਜਯੰਤਿਕਾ ਅਤੇ ਸਤੁਤੀ ਕ੍ਰਮਵਾਰ ਦੂਜੇ ਸਥਾਨ ‘ਤੇ ਰਹੇ। ਹਰਮਨਜੋਤ, ਰੋਮਨਪ੍ਰੀਤ, ਲਤਿਕਾ ਅਤੇ ਕੁੰਜਲਜੋਤ ਦੀ ਟੀਮ ਨੇ ਸਮੂਹ ਨਾਚ ਵਿੱਚ ਪਹਿਲਾ ਸਥਾਨ ਹਾਸਲ ਕੀਤਾ।
ਸੋਲੋ ਸਿੰਗਿੰਗ ਵਿੱਚ ਪਹਿਲੇ ਸਥਾਨ ‘ਤੇ ਰਿਤਿਕਾ ਰਹੀ ਅਤੇ ਦੂਜਾ ਸਥਾਨ ਕਰਮਨਪ੍ਰੀਤ ਨੇ ਜਿੱਤਿਆ।
ਇੱਕ ਵਿਸ਼ੇਸ਼ ਮੁਕਾਬਲੇ ‘ਟ੍ਰਜ਼ੇਅਰ ਹੰਟ’ ਵਿੱਚ ਟੀਮ ‘ਕੁਐਸਟ ਕੁਵੇਂਚ’ ਨੇ ਪਹਿਲਾ ਸਥਾਨ ਅਤੇ ਟੀਮ ‘ਪਾਥ ਫਾਈਂਡਰਜ਼’ ਨੇ ਦੂਜਾ ਸਥਾਨ ਹਾਸਲ ਕੀਤਾ।
ਕਾਰਨੀਵਲ ਦੌਰਾਨ ਮੰਚ ਸੰਚਾਲਨ ਕਾਮਰਸ ਵਿਭਾਗ ਦੀਆਂ ਵਿਦਿਆਰਥਣਾਂ ਮੁਕਤੀ, ਦੀਆ ਸਿੰਗਲਾ, ਅਵਨੀਤ ਕੌਰ, ਗਗਨਪ੍ਰੀਤ ਕੌਰ, ਕਾਸ਼ਿਕਾ, ਨਿਧੀ ਤਿਵਾੜੀ ਅਤੇ ਨੈਨਾ ਗੋਇਲ ਨੇ ਕੀਤਾ।
ਇਨ੍ਹਾਂ ਮੁਕਾਬਲਿਆਂ ਦੇ ਜੱਜ ਪ੍ਰੋ.ਨੀਨਾ ਸਰੀਨ, ਪ੍ਰੋ.ਪਰਮਿੰਦਰ ਕੌਰ, ਡਾ.ਦੀਪਿਕਾ ਸਿੰਗਲਾ, ਡਾ.ਅਮਨਦੀਪ ਕੌਰ, ਡਾ.ਗਗਨਦੀਪ ਕੌਰ, ਡਾ.ਗੌਰਵ ਗੁਪਤਾ, ਪ੍ਰੋ.ਪਰਮਜੀਤ ਕੌਰ, ਡਾ.ਭੂਸ਼ਨ ਚਾਵਲਾ, ਪ੍ਰੋ.ਮਨਦੀਪ ਕੌਰ, ਪ੍ਰੋ.ਵਿਜੇਤਾ, ਪ੍ਰੋ.ਸੋਨੀਆ, ਪ੍ਰੋ.ਰਵਨੀਤ ਕੌਰ, ਪ੍ਰੋ.ਮਨਜੋਤ ਕੌਰ, ਪ੍ਰੋ.ਹਰਸਿਮਰਨ ਕੌਰ ਅਤੇ ਪ੍ਰੋ.ਦੀਕਸ਼ਾ ਸਨ।
ਇਨਾਮਾਂ ਦੀ ਵੰਡ ਪ੍ਰਿੰਸੀਪਲ ਡਾ.ਨੀਰਜ ਗੋਇਲ, ਮੁੱਖ ਮਹਿਮਾਨ ਡਾ.ਬੀ.ਬੀ.ਕੇ ਸਿੰਗਲਾ ਅਤੇ ਪ੍ਰੋ.ਨੀਨਾ ਸਰੀਨ ਨੇ ਕੀਤੀ।